ਅਸੀਂ ਇੱਕ ਭੀੜ ਬਣ ਗਏ ਹਾਂ……?

ਮੈਂ ਰਿਸ਼ੀਕੇਸ਼ ਵਿੱਖੇ ਇੱਕ ਅਮਰੀਕਨ ਜੋੜੀ ਪਾਸ ਪ੍ਰਸ਼ਨ ਕਰ ਦਿੱਤਾ ਸੀ ਕਿ ਅਸੀਂ ਭਾਰਤੀਆਂ ਬਾਰੇ ਉਨ੍ਹਾਂ ਦੇ ਕੀ ਵਿੱਚਾਰ ਹਨ। ਉਸ ਮਰਦ ਦਾ ਜਵਾਬ ਸੀ ਕਿ ਭਾਰਤੀ ਇੱਕ ਭੀੜ ਹਨ। ਉਹ ਰਿਸ਼ੀਕੇਸ਼ ਨਾਲ ਲਗਦੇ ਲਛਮਣ ਝੂਲੇ ਪਾਸ ਬੈਠੇ ਲੋਕਾਂ ਦੀ ਭੀੜ ਦੇਖ ਰਹੇ ਸਨ। ਇਹ ਜਵਾਬ ਮੈਨੂੰ ਵੀ ਠੀਕ ਲਗਿਆ ਸੀ ਕਿਉਂਕਿ ਇੱਥੇ ਇਕਠੇ ਹੋਏ ਲੋਕੀਂ ਕਿਸੇ ਧਾਰਮਿਕ ਸੋਚ ਵਿੱਚ ਨਹੀਂ ਸਨ ਸਗੋਂ ਲਗਦਾ ਸੀ ਇਹ ਮੌਜ ਮੇਲਾ ਕਰ ਰਹੇ ਹਨ। ਅਸੀਂ ਹਰ ਧਾਰਮਿਕ ਸਮਾਗਮ ਉਤੇ ਇਕਠੇ ਹੁੰਦੇ ਹਾਂ, ਕਿਤਨੇ ਕੁ ਲੋਕੀਂ ਧਾਰਮਿਕ ਭਾਵਨਾ ਵਿੱਚ ਹੁੰਦੇ ਹਨ ਇਹ ਇੱਕ ਵਖਰਾ ਸਵਾਲ ਹੈ ਅਤੇ ਇਸ ਦਾ ਉਤਰ ਹਰ ਆਦਮੀ ਨੇ ਆਪ ਦੇਣਾ ਹੈ। ਪਰ ਇਹ ਗਲ ਸਵੀਕਾਰ ਕਰਨੀ ਬਣਦੀ ਹੈ ਕਿ ਸਾਡੀ ਆਬਾਦੀ ਜ਼ਿਆਦਾ ਹੈ ਅਤੇ ਇਸ ਕਰਕੇ ਹਰ ਥਾਂ ਭੀੜ ਹੋ ਜਾਣਾ ਸੁਭਾਵਿਕ ਹੈ।
ਅਸੀਂ ਭਾਰਤੀ ਅਨਪੜ੍ਹ ਹਾਂ, ਬੇਰੁਜ਼ਗਾਰ ਹਾਂ ਅਤੇ ਵਿਹਲਾ ਫ਼ਿਰਨਾ ਸਾਡੀ ਆਦਮ ਵੀ ਹੈ। ਅਗਰ ਸਾਡੇ ਬਜ਼ਾਰਾਂ ਵਿੱਚ ਚਲਦੀ ਫ਼ਿਰਦੀ ਭੀੜ ਪਾਸੋਂ ਪੁਛਿਆ ਜਾਵੇ ਕਿ ਭਾਈ ਸਾਹਿਬ ਅੱਜ ਕੀ ਕਰਨ ਬਜ਼ਾਰ ਆਏ ਹੋ ਤਾਂ ਬਹੁਤ ਸਾਰੇ ਲੋਕਾਂ ਪਾਸ ਇਸ ਸਵਾਲ ਦਾ ਜਵਾਬ ਨਹੀਂ ਹੁੰਦਾ। ਅਰਥਾਤ ਉਹ ਐਵੇਂ ਹੀ ਟਲਿਣ ਬਜ਼ਾਰ ਵਿੱਚ ਆ ਗਏ ਹੁੰਦੇ ਹਨ। ਇਸੇ ਤਰ੍ਹਾਂ ਸੈਰ ਕਰਦੇ ਵੀ ਕਈ ਆਦਮੀ ਮਿਲ ਜਾਣਗੇ ਜਿਹੜੇ ਜਾਣਦੇ ਹੀ ਨਹੀਂ ਕਿ ਸੈਰ ਕਿਥੇ ਕਰਨੀ ਚੀਦੀ ਹੈ। ਲੋਕੀਂਂ ਬਜ਼ਾਰ ਵਿੱਚ ਫ਼ਿਰਨ ਨੂੰ ਵੀ ਸੈਰ ਆਖਦੇ ਹਨ ਅਤੇ ਗੰਦੀਆਂ ਥਾਵਾਂ ਉਤੇ ਫ਼ਿਰਨ ਨੂੰ ਵੀ ਸੈਰ ਹੀ ਆਖਦੇ ਹਨ। ਉਨ੍ਹਾਂ ਧਾਰਮਿਕ ਅਸਥਾਨਾ ਉਤੇ ਵੀ ਭੀੜ ਬੁਹੁਤ ਹੁੰਦੀ ਹੈ ਜਿਥੇ ਲੰਗਰ ਲਗੇ ਹੁੰਦੇ ਹਨ ਜਾਂ ਰਾਤ ਰਹਿਣ ਦਾ ਪ੍ਰਬੰਧ ਵੀ ਕੀ ਹੁੰਦਾ ਹੈ। ਇਹ ਲੋਕਾਂ ਦੀ ਭੀੜ ਜਿਹੜੀ ਧਾਰਮਿਕ ਅਸਥਾਨਾ ਉਤੇ ਜੁੜੀ ਹੁੰਦੀ ਹੈ, ਇਹ ਵੀ ਇੱਕ ਮੇਲਾ ਹੀ ਹੈ। ਇਥੇ ਕੀ ਕੀ ਗਲਾਂ ਧਾਰਮਿਕ ਕੀਤੀਆਂ ਜਾਦੀਆਂ ਹਨ ਅਤੇ ਆਦਮੀ ਕੀ ਕੀ ਸਿਖਕੇ ਵਾਪਸ ਜਾਂਦਾ ਹੈ ਇਹ ਵੀ ਇਕ ਵਖਰਾ ਪ੍ਰਸ਼ਨ ਹੈ। ਇਹ ਲੋਕੀਂ ਬਸ ਘੁਮਕੇ ਵਾਪਸ ਚਲੇ ਜਾਂਦੇ ਹਨ ਅਤੇ ਅਗਰ ਇੰਨ੍ਹਾਂ ਨੂੰ ਕੋਈ ਪੁੱਛ ਲਵੇ ਕਿ ਕੀ ਕੀ ਸਿਖਕੇ ਆਏ ਹੋ ਤਾਂ ਇਹ ਲੋਕੀਂ ਐਵੇਂ ਹੀ ਲਲੀਆਂ ਕਲੀਆਂ ਮਾਰਨ ਲਗ ਪੈਂਦੇ ਹਨ। ਅਰਥਾਤ ਇੰਨ੍ਹਾਂ ਨੂੰ ਕੁੱਝ ਵੀ ਯਾਦ ਨਹੀਂ ਰਹਿੰਦਾ। ਇੰਨ੍ਹਾਂ ਧਾਰਮਿਕ ਅਸਥਾਨਾ ਉਤੇ ਉਹੀ ਗਲਾ ਆਖੀਆਂ ਜਾਂਦੀਆਂ ਹਨ ਜਿਹੜੀਆਂ ਅਸੀਂ ਕਈ ਵਾਰੀਂ ਸੁਣ ਚੁਕੇ ਹਾਂ ਅਤੇ ਇਹ ਸੋਚਕੇ ਛਡ ਵੀ ਦਿੱਤੀਆਂ ਹਨ ਕਿ ਅੱਜ ਦੇ ਸਮੇਂ ਵਿੱਚ ਇੰਨ੍ਹਾਂ ਉਤੇ ਚਲਿਆ ਨਹੀਂ ਜਾ ਸਕਦਾ।
ਇਹ ਜਲਸੇ ਜਲੂਸ, ਇਹ ਰੈਲੀਆਂ, ਇਹ ਇਜਲਾਸ ਬਹੁਤ ਕੁੱਝ ਨਵਾਂ ਆ ਗਿਆ ਹੈ। ਇਹ ਰਾਜਸੀ ਲੋਕਾਂ ਦੇ ਫ਼ਿਰਬ ਹਨ। ਇਹ ਗਲ ਸਵੀਕਾਰ ਕਰਨ ਵਾਲੀ ਹੈ ਕਿ ਇੰਨ੍ਹਾਂ ਇਕਠਾਂ ਵਿੱਚ ਜ਼ਿਆਦਾਤਕ ਕਿਰਾਏ ਉਤੇ ਅਰਥਾਤ ਦਿਹਾੜੀ ਦੇਕੇ ਲੋਕਾਂ ਦਾ ਇਕਠ ਕੀਤਾ ਜਾਂਦਾ ਹੈ। ਪਰ ਆਮ ਆਦਮੀ ਵੀ ਤਮਾਸ਼ਾ ਦੇਖਣ ਲਈ ਖੜਾ ਹੋ ਜਾਂਦਾ ਹੈ। ਕਦੀ ਕਦੀ ਇਥੇ ਹਫ਼ੜਾ ਤੜਫ਼ੀ ਮਚ ਜਾਂਦੀ ਹੈ। ਕਈ ਆਦਮੀ ਲੋਕਾਂ ਦੀ ਭੀੜ ਹੇਠਾ ਦਬੇ ਜਾਂਦੇ ਹਨ, ਕਈਆਂ ਨੂੰ ਪੁਲਿਸ ਦੀਆਂ ਲਾਠੀਆਂ ਵੀ ਪੈਂਦੀਆਂ ਹਨ ਅਤੇ ਕਈ ਵਾਰੀਂ ਗੋਲੀ ਵੀ ਚਲ ਜਾਂਦੀ ਹੈ ਅਤੇ ਕਈ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਇਹ ਭੀੜ ਲੋਕਾਂ ਦੀ ਆਵਾਜਾਈ ਵਿੱਚ ਵੀ ਰੁਕਾਵਟ ਪਾਉਂਦੀ ਹੈ ਅਤੇ ਬਚੇ ਸਕੂਲ ਨਹੀਂ ਜਾਂ ਸਕਦੇ ਅਤੇ ਮਰੀਜ਼ਾਂ ਨੂੰ ਵਕਤ ਸਿਰ ਹਸਪਤਾਲ ਨਹੀਂ ਪੁਚਾਇਆ ਜਾ ਸਕਦਾ। ਕਈ ਵਾਰੀਂ ਗਡੀਆਂ ਵੀ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਕਈ ਲੋਕਾਂ ਦੇ ਜ਼ਰੂਰੀ ਕੰਮ ਪਿਛੇ ਪੈ ਜਾਂਦੇ ਹਨ। ਇਹ ਹੈ ਭੀੜ ਦਾ ਇਹ ਬਿਸਲਸਿਲਾ। ਇਸ ਦਾ ਲਾਭ ਰਾਜਸੀ ਲੋਕਾਂ ਨੂੰ ਹੋ ਸਕਦਾ ਹੈ। ਪਰ ਆਮ ਆਦਮੀ ਨੂੰ ਪਰੇਸ਼ਾਨੀ ਹੀ ਹੁੰਦੀ ਹੈ। ਇਸ ਭੀੜ ਵਿੱਚ ਨਾਂ ਤਾਂ ਕੋਈ ਧਾਰਮਿਕ ਗਲਾਂ ਹੀ ਸੁਣ ਰਿਹਾ ਹੁੰਦਾ ਹੈ ਅਤੇ ਨਾ ਹੀ ਨੇਤਾਵਾਂ ਦੀਆਂ ਗਲਾਂ ਹੀ ਸੁਣੀਆਂ ਜਾਂਦੀਆਂ ਹਨ। ਹਰ ਕਿਸੇ ਨੂੰ ਇਹ ਫ਼ਿਕਰ ਲਗਾ ਹੁੰਦਾ ਹੈ ਕਿ ਉਸਦੇ ਬਾਕੀ ਜੀਅ ਕਿਥੇ ਹਨ ਅਤੇ ਉਹ ਘਰ ਵਾਪਸ ਕਿਵੇਂ ਜਾਵੇਗਾ ਕਿਉਂਕਿ ਜਿੰਨ੍ਹਾਂ ਗਡੀਆਂ ਨੇ ਉਨ੍ਹਾਂ ਨੂੰ ਲਿਆਂਦਾ ਸੀ, ਪਤਾ ਨਹੀਂ ਉਹ ਵਾਪਸ ਵੀ ਲਿਜਾਣਗੀਆਂ ਜਾਂ ਆਪਣਾ ਹੀ ਕੋਈ ਪ੍ਰਬੰਧ ਕਰਨਾ ਪਵੇਗਾ। ਇਹੀ ਹਾਲ ਘਰ ਵਾਲਿਆਂ ਦਾ ਹੁੰਦਾ ਹੈ ਅਤੇ ਉਹ ਬੇਸਬਰੀ ਨਾਲ ਆਪਣੇ ਘਰ ਦੇ ਜੀਆਂ ਦੀ ਵਾਪਸੀ ਲਈ ਅਰਦਾਸਾਂ ਕਰ ਰਹੇ ਹੁੰਦੇ ਹਨ ਕਿਉਂਕਿ ਇਸ ਭੀੜ ਵਿਚੋਂ ਕਿਹੜਾ ਕਿਹੜਾ ਵਾਪਸਬ ਆਵੇਗਾ, ਇਹ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ।
ਸਾਡੇ ਬਜ਼ਾਰਾਂ ਵਿੱਚ ਰੇਹੜੀਆਂ, ਰਿਕਸ਼ੇ, ਛਾਬੀਆਂ ਵਾਲੇ, ਫ਼ੜੀਆ ਵਾਲੇ ਅਤੇ ਵਿਹਲੜਾਂ ਦੀ ਭੀੜ ਹੈ ਅਤੇ ਲੋਕਾਂ ਨੂੰ ਸਿਵਕ ਸੈਂਸ ਵੀ ਘਟ ਹੈ ਅਤੇ ਇਹ ਲੋਕੀਂ ਇਉਂ ਚਲਦੇ ਹਨ ਕਿ ਆਮ ਆਦਮੀ ਨੂੰ ਰਾਹ ਹੀ ਨਹੀਂ ਲਭਦਾ ਅਤੇ ਇਹ ਭੀੜ ਕਰਾਸ ਕਰਨਾ ਵੀ ਇੱਕ ਆਰਟ ਹੈ। ਹਰ ਆਦਮੀ ਆਪਣੇ ਕੰਮ ਉਤੇ ਵਕਤ ਸਿਰ ਨਹੀਂ ਪੁਜ। ਦੁਕਾਨਦਾਰਾਂ ਨੇ ਵੀ ਸੜਕ ਦਾ ਕਾਫ਼ੀ ਹਿੱਸਾ ਦਬ ਰਖਿਆ ਹੁੰਦਾ ਹੈ। ਉਹ ਆਪਣੇ ਵਾਹਨ ਵੀ ਆਪਣੀ ਦੁਕਾਨ ਅਗੇ ਖੜੇ ਕਰਦੇ ਹਨ ਅਤੇ ੁਨ੍ਹਾਂ ਦੇ ਗਾਹਕ ਵੀ ਆਪਣੇ ਵਾਹਨ ਦੁਕਾਨ ਅਗੇ ਹੀ ਖੜੇ ਕਰਦੇ ਹਨ। ਸੜਕਾਂ ਚੌੜੀਆਂ ਘੱਟ ਹਲ ਅਤੇ ਇਸ ਕਰਕੇ ਆਮ ਸ਼ਹਿਰਾਂ ਵਿੱਚ ਮਸਾਂ ਪæੰਜ ਛੇ ਫ਼ੁਟ ਦਾ ਰਸਤਾ ਰਹਿ ਜਾਂਦਾ ਹੈ। ਇਸ ਲਈ ਇਹ ਕਾਰਾਂ ਜਿਹੋਡੀਆਂ ਹੁਣ ਆਮ ਹੀ ਆ ਗਈਆਂ ਹਨ ਇੱਨ੍ਹਾਂ ਸ਼ਹਿਰਾਂ ਚੋਂ ਲੰਘ ਹੀ ਨਹੀਂ ਸਕਦੀਆਂ ਅਤੇ ਅਗਰ ਕੋਈ ਕਾਰ ਆ ਫ਼ਸੇ ਤਾਂ ਸਾਰੀ ਟਰਾਫ਼ਿਕ ਹੀ ਰੁਕ ਜਾਂਦੀ ਹੈ ਅਤੇ ਜਾਮ ਲਗ ਜਾਂਦਾ ਹੈ। ਇਹ ਹੈ ਸਾਡਾ ਹਾਲ ਅਤੇ ਹੁਣ ਇਹ ਹੀ ਸਮਝ ਨਹੀਂ ਆ ਰਹੀ ਕਿ ਇਸ ਭੀੜ ਦਾ ਬਣੇਗਾ ਕੀ। ਲੋਕਾਂ ਦੀ ਆਬਾਦੀ ਘਟਣੀ ਨਹੀਂ ਕਿਉਂਕਿ ਅਸੀਂ ਕਾਫ਼ੀ ਨਵੀਂ ਪੈਦਾਇਸ਼ ਕਰੀ ਜਾ ਰਹੇ ਹਾਂ ਅਤੇ ਆਬਾਦੀ ਵਧਦੀ ਹੀ ਜਾ ਰਹੀ ਹੈ। ਇਹ ਮਿਲਾਵਟਾ ਅਤੇ ਬਿਮਾਰੀਆਂ ਸਾਡੀ ਆਬਾਦੀ ਘਟਾਉਣ ਵਿੱਚ ਲਗੀਆਂ ਹੋਈਆਂ ਹਨ, ਪਰ ਫ਼ਿਰ ਵੀ ਸਾਡੀ ਪੈਦਾਇਸ਼ ਦਰ ਜ਼ਿਆਦਾ ਹੋਣ ਕਰਕੇ ਅਸੀਂ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਾਂ ਅਤੇ ਲਗਦਾ ਹੈ ਇਹ ਜਲਸੇ ਜਲੂਸ ਅਤੇ ਰੈਲੀਆਂ ਸਾਨੂੰ ਕਾਨੂੰਨ ਪਾਸ ਕਰਕੇ ਬੰਦ ਕਰਨੇ ਪੈਣਗੇ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ, ਪਟਿਆਲਾ-147003