1) ਵਿਰਾਸਤ ਪੰਜਾਬੀ ਈਲੀਟ ਆਰਟ ਅਤੇ ਕਲਚਰਲ ਐਜੂਕੇਸ਼ਨ (ਪੀਸ) ਆਰਗੇਨਾਈਜੇਸ਼ਨ ਵਲੋਂ ਕਰਵਾਏ ਜਾਣ ਵਾਲੇ ਮੁਕਾਬਲੇ "ਨਿੱਕੀ ਮੁਟਿਆਰ" ਤੇ " ਨਿੱਕਾ ਗੱਭਰੂ" ਦੋਹਾਂ ਵਰਗਾਂ ਭਾਵ ਲੜਿਕਆਂ ਅਤੇ ਲੜਕੀਆਂ ਲਈ ਹੋਵੇਗਾ, ਭਾਗ ਲੈਣ ਲਈ ਉਮਰ ਸੀਮਾਂ 7 ਸਾਲ ਤੋਂ 10 ਸਾਲ ਅਤੇ 11 ਸਾਲ ਤੋਂ 15 ਸਾਲ ਨੀਯਤ ਕੀਤੀ ਗਈ ਹੈ।
2) ਕੋਈ ਵੀ ਪ੍ਰਤੀਯੋਗੀ ਵੈਬਸਾਈਟ ਤੋਂ ਆਪਣਾ ਨਾਮ ਰਜਿਸਟਰ ਕਰਵਾ ਸਕਦੀ/ਸਕਦਾ ਹੈ , ਅਤੇ ਹਰ ਪ੍ਰਤੀਯੋਗੀ ਨੂੰ ਐਂਟਰੀ ਫਾਰਮ ਅਤੇ ਸਾਰੇ ਜਰੂਰੀ ਦਸਤਾਵੇਜਾਂ ਸਮੇਤ ਇਕ ਮੁਕੰਮਲ ਕਾਪੀ ਆਡੀਸ਼ਨ ਵਾਲੇ ਦਿਨ ਆਪਣੇ ਨਾਲ ਲੈਕੇ ਆਉਣੀ ਹੋਵੇਗੀ।
3) ਮੁਕਾਬਲੇ ਵਿਚ ਭਾਗ ਲੈਣ ਲਈ $25 ਦਾਖਲਾ ਫੀਸ ਨੀਯਤ ਕੀਤੀ ਗਈ ਹੈ,ਜੋ ਫਾਰਮ ਨਾਲ ਜਮਾਂ ਕਰਵਾਉਣੀ ਹੋਵੇਗੀ
4) ਜਨਮ ਮਿਤੀ / ਰਿਹਾਇਸ਼ ਆਦਿ ਦੇ ਸਬੂਤਾਂ ਵਜੋਂ ਯੱੋਗ ਦਸਤਾਵੇਜਾਂ ਦੀਆਂ ਕਾਪੀਆਂ ਪ੍ਰਾਰਥਨਾ ਪੱਤਰ ਨਾਲ ਨੱਥੀ ਕੀਤੀਆਂ ਜਾਣ |
5) ਪ੍ਰਾਰਥਨਾ ਪੱਤਰ ਤੇ ਮਾਤਾ ਪਿਤਾ ਦੀ ਇਜਾਜ਼ਤ ਵਜੋਂ ਦੋਹਾਂ ਦੇ ਦਸਤਖਤ ਹੋਣੇ ਜਰੂਰੀ ਹਨ।
6) ਪ੍ਰਾਰਥੀ ਸੰਸਥਾ ਦੇ ਕਿਸੇ ਮੌਜੂਦਾ ਮੈਂਬਰ ਅਤੇ / ਜਾਂ ਜਿਅੂਰੀ ਦੇ ਮੈਂਬਰ ਦਾ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ |
7) ਪ੍ਰਾਰਥੀ ਦੀ ਇਕ ਤਾਜ਼ਾ ਪਾਸਪੋਰਟ ਸਾਈਜ਼ ਦੀ ਫੋਟੋ ਫਾਰਮ ਤੇ ਨਿਰਧਾਰਤ ਥਾਂ ਲਾਈ ਜਾਵੇ|
8) ਚੋਣ ਕਮੇਟੀ ਵਲੋਂ ਅਧੂਰੇ ਤੇ ਬਿਨਾਂ ਸਬੰਧਤ ਦਸਤਾਵੇਜਾਂ ਵਾਲੇ ਫਾਰਮ ਉਤੇ ਵਿਚਾਰ ਨਹੀਂ ਕੀਤੀ ਜਾਵੇਗੀ,ਅਤੇ ਬਿਨਾਂ ਕਾਰਨ ਦੱਸੇ ਕੋਈ ਵੀ ਫਾਰਮ ਰੱਦ ਕਰ ਸਕਦੀ ਹੈ|
9) ਸਾਰੇ ਚੁਣੇ ਗਏ ਪ੍ਰਤੀਯੋਗੀਆਂ ਨੂੰ ਫਾਈਨਲ ਰਿਹਰਸਲ ਅਤੇ ਫੋਟੋਸ਼ੈਸ਼ਨ ਲਈ ਟਾਈਮ ਦੇਣਾ ਅਤੇ ਹਾਜ਼ਰ ਹੋਣਾ ਅਤੀ ਜਰੂਰੀ ਹੋਵੇਗਾ।
10) ਪਿਹਰਾਵਾ ਤੇ ਗਿਹਣੇ ਪ੍ਤਯੋਗੀਆਂ ਦੇ ਆਪਣੇ ਹੋਣਗੇ|
11)ਵਿਰਾਸਤ ਪੀਸ ਸੰਸਥਾ ਕੋਲ ਨਿੱਯਮ, ਸ਼ਰਤਾਂ, ਮਿਤੀ ਤੇ ਸਥਾਨ ਆਦਿ ਬਿਨਾਂ ਨੋਟਿਸ ਕਿਸੇ ਵੀ ਸਮੇਂ ਬਦਲਣ / ਰੱਦ ਕਰਨ ਦਾ ਹੱਕ ਰਾਖਵਾਂ ਹੈ ।
12) ਹਰ ਪ੍ਰਤੀਯੋਗੀ ਲਈ ਆਪਣੀ ਸਿਹਤ ਸਬੰਧੀ ਕਿਸੇ ਵੀ ਪ੍ਰਕਾਰ ਦੀ ਐਲਰਜੀ ਜਾਂ ਰੋਗ (ਜੇਕਰ ਹੈ) ਜੋ ਉਸਦੀ ਪੇਸ਼ਕਾਰੀ ਲਈ ਠੀਕ ਨਾ ਹੋਵੇ ਦੀ ਪੂਰਣ ਜਾਣਕਾਰੀ ਫਾਰਮ ਵਿਚ ਭਰਣੀ ਜਰੂਰੀ ਹੈ
13) ਨਿਰਣਾਇਕ ਮੰਡਲ ਦਾ ਨਿਰਣਾ ਅੰਤਿਮ ਅਤੇ ਸਰਬ-ਪ੍ਰਵਾਨਿਤ ਹੋਵੇਗਾ, ਜਿਸ ਨੂੰ ਚੈਲੇਂਜ ਨਹੀਂ ਕੀਤਾ ਜਾ ਸਕਦਾ।
14)ਸ਼ਰਤਾਂ, ਨਿੱਯਮਾਂ ਤੇ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਸਿਫਾਰਸ਼ ਕਰਵਾਉਣ ਵਾਲੇ ਪ੍ਰਾਰਥੀ / ਪ੍ਰਤੀਯੋਗੀ ਨੂੰ ਬਿਨਾਂ ਨੋਟਿਸ ਪ੍ਰਤੀਯੋਗਤਾ ਵਿਚੋਂ ਹਿੱਸਾ ਲੈਣ ਤੋਂ ਕਿਸੇ ਵੀ ਸਮੇਂ ਬਾਹਰ ਕੀਤਾ ਜਾ ਸਕਦਾ ਹੈ|
15) ਸੰਸਥਾ ਦੇ ਉਦੇਸ਼ਾਂ ਦੇ ਵਿਪਰੀਤ ਕੰਮ ਕਰਨ ਵਾਲੀ/ਵਾਲੇ ਜਾਂ ਇਸ ਵਲੋਂ ਮਿਲੇ ਖਿਤਾਬ ਦੇ ਸਨਮਾਨ ਤੇ ਵਕਾਰ ਨੂੰ ਠੇਸ ਪੁਹੰਚਾਉਣ ਵਾਲੀ/ਵਾਲੇ ਜੇਤੂ ਪਾਸੋਂ ਕਿਸੇ ਸਮੇਂ ਵੀ ਖਿਤਾਬ ਤੇ ਇਨਾਮ ਵਾਪਸ ਲਏ ਜਾਂ ਰੋਕੇ ਜਾ ਸਕਦੇ ਹਨ |
16) ਇਸ ਮੁਕਾਬਲੇ / ਪ੍ਰਤੀਯੋਗਤਾ "ਨਿੱਕੀ ਮੁਟਿਆਰ", "ਨਿੱਕਾ ਗੱਭਰੂ" "ਕੈਨੇਡੀਅਨ ਪੰਜਾਬੀ ਚੈਂਪਸ" ਆਦਿ ਦੇ ਨਾਮ ਤੇ ਲੋਗੋ ਸਬੰਧਤ ਸਰਕਾਰ ਪਾਸੋਂ ਰਜਿਸਟਰਡ ਅਤੇ ਕਾਪੀਰਾਈਟ ਵਿਰਾਸਤ ਪੀਸ ਸੰਸਥਾ ਦੇ ਰਾਖਵੇਂ ਹਨ |
17) ਵਿਰਾਸਤ ਪੀਸ ਆਰਗੇਨਾਈਜੇਸ਼ਨ ਸੰਸਥਾ ਨਾ-ਮੁਨਾਫੇਵਾਲੀ ਵਾਲੀ ਸੰਸਥਾ ਹੈ, ਇਸ ਮੁਕਾਬਲੇ ਦਾ ਉਦੇਸ਼ ਅਜੋਕੀ ਅਤੇ ਪੂੰਗਰ ਰਹੀ ਪੀੜ੍ਹੀ ਵਿੱਚ ਪੰਜਾਬੀ ਬੋਲੀ, ਸੱਭਿਆਚਾਰ ਤੇ ਵਿਰਸੇ ਅਤੇ ਪੰਜਾਬੀ ਰੀਤੀ ਰਿਵਾਜਾਂ ਨੂੰ ਪ੍ਫੁਲਤ ਕਰਨਾ ਹੈ। ਇਸ ਪ੍ਤੀਯੋਗਤਾ ਤੋਂ ਇੱਕਤਰ ਹੋਈ ਰਾਸ਼ੀ ਵਿਚੋਂ ਕੁੱਝ ਰਾਸ਼ੀ ਵੱਖ ਵੱਖ ਲੋੜਵੰਦ/ਚੈਰਿਟੀ ਅਦਾਰਿਆਂ ਨੂੰ ਸਹਾਇਤਾ ਵਝੋਂ ਵੀ ਦੱਤੀ ਜਵੇਗੀ।|
ਨੋਟ: ਪ੍ਰਾਰਥਨਾ ਪੱਤਰ ਸਾਡੀ ਵੈਬਸਾਈਟ (www.pvtv.ca) ਤੋਂ ਜਾਂ ਸਾਡੇ ਦਫਤਰ ਤੋਂ ਵੀ ਹਾਸਲ ਕੀਤੇ ਜਾ ਸਕਦੇ ਹਨ, ਸਿਰਫ ਰੰਗਦਾਰ ਪ੍ਰਾਰਥਨਾ ਪੱਤਰ ਹੀ ਪ੍ਰਵਾਨ ਕੀਤੇ ਜਾਣਗੇ।