ਗੁਰਬਤ ਅੱਜ ਦੀ ਸਮਸਿਆ ਨਹੀਂ ਹੈ ਬਲਕਿ ਇਹ ਸਮਸਿਆ ਉਦੋਂ ਤੋਂ ਹੀ ਚਲੀ ਆ ਰਹੀ ਹੈ ਜਦ ਤੋਂ ਰੱਬ ਨੇ ਇਹ ਦੁਨੀਆਂ ਸਾਜੀ ਸੀ। ਕੋਈ ਆਖੇ ਕਿ ਗੁਰਬਤ ਆਦਮੀ ਦੀ ਪੈਦਾ ਕੀਤੀ ਹੋਈ ਸਮਸਿਆ ਹੈ ਤਾਂ ਇਹ ਐਲਾਨ ਵੀ ਸਾਰੇ ਦਾ ਸਾਰਾ ਸਹੀ ਨਹੀਂ ਲਗਦਾ। ਅਗਰ ਐਸਾ ਹੁੰਦਾ ਤਾਂ ਭਾਰਤ ਵਰਗੇ ਦੇਸ਼ ਵਿੱਚ ਚੁਰਬਤ ਹੁੰਦੀ ਹੀ ਨਾ। ਇਹ ਦੇਸ਼ ਤਾ ਭਗਤਾ ਦਾ ਹੈ ਅਤੇ ਇਹ ਗ਼ਰੀਬ ਆਦਮੀ ਜ਼ਿਆਦਾ ਭਗਤੀ ਕਰਦੇ ਹਨ ਅਤੇ ਅਰਦਾਸਾਂ ਵੀ ਜ਼ਿਆਦਾ ਕਰਦੇ ਹਨ ਅਤੇ ਰੱਬ ਕਦੋਂ ਦਾ ਇੰਨ੍ਹਾਂ ਦੀਆਂ ਭਗਤੀਆਂ ਅਰਦਾਸਾਂ ਪਰਵਾਨ ਕਰ ਲੈਂਦਾ। ਪਰ ਐਸਾ ਹੋਇਆ ਨਹੀਂ ਹੈ ਅਤੇ ਇਸ ਦੇ ਉਲਟ ਰੱਬ ਨੇ ਦੁਨੀਆਂ ਭਰ ਦੇ ਗ਼ਰੀਬ ਇਥੇ ਭੇਜ ਦਿੱਤੇ ਹਨ। ਰੱਬ ਅਗਰ ਗ਼ਰੀਬਾਂ ਦੀ ਸਥਾਪਨਾ ਕਰਦਾ ਤਾਂ ਰੱਬ ਇਹ ਵੀ ਕਰ ਸਕਦਾ ਸੀ ਕਿ ਗ਼ਰੀਬਾਂ ਦੀ ਵੰਡ ਐਸੀ ਕਰਦਾ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਗ਼ਰੀਬਾਂ ਦੀ ਗਿਣਤੀ ਬਰਾਬਰ ਰਖਦਾ। ਪਰ ਐਸਾ ਵੀ ਨਹੀਂ ਕੀਤਾ ਗਿਆ। ਗੁਰਬਤ ਦਾ ਸਿੱਘਾ ਸਾਦਾ ਮਤਲਬ ਇਹ ਹੁੰਦਾ ਹੈ ਕਿ ਪੈਸੇ ਦੀ ਘਾਟ। ਅਰਥਾਤ ਜਿਸ ਆਦਮੀ ਪਾਸ ਪੈਸਾ ਘਟ ਹੈ ਉਹ ਗ਼ਰੀਬ ਹੁੰਦਾ ਹੈ। ਉਸਦੀ ਖ਼ਰੀਦ-ਸ਼ਕਤੀ ਇਤਨੀ ਘਟ ਜਾਂਦੀ ਹੈ ਕਿ ਉਹ ਆਪਣਾ ਪੇਟ, ਭਰਨ ਅਤੇ ਤੰਨ ਢਕਣ ਵਾਸਤੇ ਚੀਜ਼ਾਂ ਵੀ ਖ਼ਰੀਦ ਨਹੀਂ ਸਕਦਾ। ਐਸੇ ਹਾਲਾਤ ਕਿਵੇਂ ਪੈਦਾ ਹੋ ਜਾਂਦੇ ਹਨ। ਗੁਰਬਾਣੀ ਵਿੱਚ ਆਇਆ ਹੈ ਕਿ ਪਾਪਾਂ ਬਾਝ ਨਾਂ ਹੋਵੇ ਇਕਠੀ। ਇਸ ਦਾ ਮਤਲਬ ਇਹ ਨਿਕਲ ਆਉਂਦਾ ਹੈ ਕਿ ਇਹ ਅਮੀਰ ਆਦਮੀ ਉਹੀ ਹਨ ਜਿੰਨ੍ਹਾਂ ਨੇ ਇਹ ਪੈਸਾ ਗ਼ਲਤ ਢੰਗ ਨਾਲ ਇਕਠਾ ਕੀਤਾ ਹੈ। ਇਹ ਗ਼ਲਤ ਢੰਗ ਹਨ, ਘੱਟ ਤੋਲਣਾ, ਜ਼ਿਆਦਾ ਲਾਭ ਉਠਾਉਣਾ, ਠਗੀਆਂ ਮਾਰਨਾ, ਚੋਰੀ ਕਰਨਾ, ਗ਼ਬਨ ਕਰਨਾ, ਤਸਕਰੀ ਕਰਨਾਂ, ਜਮਾਖ਼ੋਰੀ ਕਰਨਾ, ਬਲੈਕ ਕਰਨਾ, ਘਪਲੇ ਕਰਨਾ, ਰਿਸ਼ਗਤਾਂ ਲੈਣਾ, ਕਮਿਸ਼ਨਾਂ ਲੈਣਾ ਆਦਿ। ਇਸ ਦਾ ਮਤਬਲ ਇਹ ਨਿਕਲਦਾ ਹੈ ਕਿ ਇਹ ਪਾਪ, ਇਹ ਅਪ੍ਰਾਧ ਅਤੇ ਇਹ ਦੁਰਾਚਾਰ ਕਰਦੇ ਲੋਕੀਂ ਹੀ ਹਨ ਜਿਹੜੇ ਅਮੀਰ ਹੋ ਗਏ ਹਨ। ਇਹ ਵੀ ਆਖਿਆ ਜਾ ਸਦਾ ਹੈ ਕਿ ਇਹ ਹਿੱਸਾ ਆਮ ਲੋਕਾਂ ਦਾ ਸੀ ਅਤੇ ਕੁੱਝ ਲੋਕੀਂ ਹੜ੍ਹਪ ਕਰ ਗਏ ਹਨ ਅਤੇ ਅਮੀਰ ਹੋ ਗਏ ਹਨ। ਨੇਕ ਕਮਾਈ ਨਾਲ ਵੀ ਅਮੀਰ ਹੋਇਆ ਜਾ ਸਕਦਾ ਹੈ। ਪਰ ਇਹ ਅਮੀਰ ਆਦਮੀ ਸਾਧਾਰਣ ਹੀ ਹੁੰਦਾ ਹੈ। ਬਹੁਤਾ ਅਮੀਰ ਆਦਮੀ ਤਾਂ ਹੀ ਹੁੰਦਾ ਹੈ ਜਦ ਉਹ ਪਾਪ, ਅਪ੍ਰਾਧ ਅਤੇ ਦੁਰਾਚਾਰ ਕਰਦਾ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਮੁਲਕ ਅੰਦਰ ਪਾਪੀਆਂ, ਅਪ੍ਰਾਧੀਆਂ ਅਤੇ ਦੁਰਾਚਾਰੀਆਂ ਦੀ ਗਿਣਤੀ ਵਧ ਗਈ ਹੈ। ਇਹ ਗਲ ਸਹੀ ਹੈ ਅਤੇ ਐਸਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾ ਅਤੇ ਸਾਮਰਾਜੀਆਂ ਦੇ ਸਮਿਆਂ ਵਿੱਚ ਵੀ ਐਸਾ ਸੀ ਅਤੇ ਅੱਜ ਬੇਸ਼ਕ ਅਸੀਂ ਆਜ਼ਾਦ ਵੀ ਹਾਂ ਅਤੇ ਪਰਜਾਤੰਤਰ ਵੀ ਆ ਗਿਆ ਹੈ, ਰਾਜ ਕਰਨ ਦਾ ਉਹੀ ਪੁਰਾਣਾ ਤਰੀਕਾ ਲਾਗੂ ਹੈ ਅਤੇ ਲੋਕਾਂ ਦੀ ਕੁਟਾਈ ਅਤੇ ਲੁੱਟ ਅੱਜ ਵੀ ਜਾਰੀ ਹੈ। ਲੁਟ ਕਰਨ ਦੇ ਤਰੀਕੇ ਬਦਲ ਗਏ ਹਨ, ਪਰ ਲੋਕਾਂ ਦੀ ਲੁੱਟ ਹੋ ਰਹੀ ਹੈ। ਵਰਨਾ ਇਸ ਦੇਸ਼ ਵਿੱਚੋਂ ਗੁਰਬਤ ਖ਼ਤਮ ਕੀਤੀ ਜਾ ਸਕਦੀ ਸੀ। ਇਹ ਅਮੀਰ ਮੁਲਕ ਹੈ। ਇਥੇ ਖਣਿਜ ਪਦਾਰਥ ਹਨ, ਉਪਜਾAææੂ ਧਰਤੀ ਹੈ, ਮੇਹਨਤੀ ਲੋਕ ਹਨ, ਪਹਾੜ ਹਨ, ਦਰਿਆ ਹਨ, ਨਦੀਆਂ ਹਨ, ਭਾਂਤ ਭਾਂਤ ਦੀ ਜਲਵਾਯੂ ਹੈ, ਬਾਰਿਸ਼ਾਂ ਹਨ, ਜੰਗਲ ਹਨ, ਤੇਲ ਹੈ, ਗੈਸ ਹੈ , ਕੋਲਾ ਹੈ, ਲੋਹਾ ਹੈ ਅਤੇ ਸਾਡੇ ਪਾਸ ਕੀ ਨਹੀਂ ਹੈ। ਸਾਰਾ ਕੁੱਝ ਹੁਦਿਆਂ ਅਸੀਂ ਜ਼ਿਆਦਾਤਰ ਗ਼ਰੀਬ ਹਾਂ। ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਸਾਰੀਆਂ ਕੁਦਰਤੀ ਨਿਆਮਤਾਂ ਦੀ ਪਛਾਣ ਨਹੀਂ ਕੀਤੀ ਗਈ, ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ, ਸਰਕਾਰੀ ਲੋਕ ਐਸੀ ਕਾਬਲੀਅਤ ਹੀ ਨਹੀਂ ਰਖਦੇ ਜਾਂ ਉਹ ਇਹ ਕੰਮ ਕਰਨਾ ਹੀ ਨਹੀਂ ਚਾਹੁੰਦੇ। ਇਹ ਵੀ ਹੋ ਸਕਦਾ ਹੈ ਉਹ ਚਾਹੁੰਦੇ ਹੋਣ ਕਿ ਇਹ ਗ਼ਰੀਬਾਂ ਦੀ ਗਿਣਤੀ ਕਾਇਮ ਰਖੋ ਤਾਂਕਿ ਸਸਤੇ ਕਾਮੇ ਮਿਲਦੇ ਰਹਿਣ ਅਤੇ ਅਮੀਰਾਂ ਦੀ ਸੇਵਾ ਕਰਦੇ ਰਹਿਣ। ਹਰ ਰਾਜ ਕਰਦਾ ਆਦਮੀ ਇਹ ਚਾਹੁੰਦਾ ਹੈ ਕਿ ਵਡੀ ਗਿਣਤੀ ਵਿਚ ਐਸੇ ਲੋਕੀਂ ਹੋਣ ਜਿਹੜੇ ਉਸਦੀ ਸੇਵਾ ਕਰਦੇ ਰਹਿਣ ਅਤੇ ਉਸਨੂੰ ਸਲਾਮਾਂ ਮਾਰਦੇ ਰਹਿਣ ਅਤੇ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਇਹੋ ਜਿਹੇ ਆਦਮੀਆਂ ਦੀ ਫ਼ੌਜ ਖੜੀ ਕਰ ਰਖੀ ਹੈ। ਇਹ ਹੈ ਫ਼ੌਜ ਗ਼ਰੀਬਾਂ ਦੀ ਜਿਹੜੀ ਸਾਡੇ ਮੁਲਕ ਅੰਦਰ ਵਡੀ ਹੁੰਦੀ ਜਾ ਰਹੀ ਹੈ। 1947 ਬਾਅਦ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਤਾਕਤ ਵੱਧੀ ਹੈ ਅਤੇ ਇਹ ਲੋਕ ਆਪਣੀ ਸ਼ਕਤੀ ਦਾ ਨਾਜਾਇਜ਼ ਲਾਭ ਉਠਾਉਂਦੇ ਰਹੇ ਹਨ। ਆਜ਼ਾਦੀ ਤੋਂ ਬਾਹਦ ਲੁਟ ਵੱਧੀ ੈ। ਬਹੁਤ ਹੀ ਵਧੀ ਹੈ। ਕੁੱਝ ਹੀ ਅਰਸੇ ਵਿਚ ਰਾਜਸੀ ਲੋਕ ਅਮੀਰ ਹੋ ਜਾਂਦੇ ਹਨ ਅਤੇ ਇਤਨਾ ਪੈਸਾ ਇਕਠਾ ਕਰ ਲੈਂਦੇ ਹਨ ਕਿ ਆਪਣੇ ਮੁਲਕ ਵਿਚ ਜ਼ਾਹਿਰ ਹੋ ਸਕਦਾ ਹੈ, ਡਰਦੇ ਮਾਰੇ ਦੂਜੇ ਦੇਸ਼ਾਂ ਵਿੱਚ ਜਮਾ ਕਰਵਾ ਦਿੰਦੇ ਹਨ। ਪਰਜਾਤੰਤਰ ਅੰਦਰ ਰਾਜਸੀ ਪਾਰਟੀਆਂ ਦੀ ਗਿਣਤੀ ਵਧ ਜਾਂਦੀ ਹੈ, ਪਰ ਅੰਦਰ ਖਾਤੇ ਇਹ ਇੱਕ ਹੀ ਗਰੋਹ ਦੇ ਮੈਬਰ ਹੁੰਦੇ ਹਨ। ਵਾਰੋ ਵਾਰੀ ਆਕੇ ਸਾਡੀ ਲੁੱਟ ਕਰਦੇ ਹਨ ਅਤੇ ਆਪੋ ਵਿੱਚ ਇਕ ਕਦੀ ਵੀ ਮੁਕਾਬਲਾ ਨਹੀਂ ਕਰਦੇ ਬਲਕਿ ਇਹ ਤਾਂ ਹਮੇਸ਼ਾਂ ਦੌਸਤਾਨਾ ਮੈਚ ਹੀ ਖੇਡਦੇ ਹਨ ਅਤੇ ਕਿਸੇ ਦੀ ਪਕੜਾਪਕੜਾਈ ਨਹੀਂ ਕਰਦੇ ਕਿਉਂਕਿ ਇਹ ਇਕ ਹਨ ਅਤੇ ਇਥੇ ਕਿਉਂਕਿ ਅੱਜ ਅਗਰ ਸਾਡਾ ਰਾਜ ਹੈ ਤਾਂ ਕਲ ਵਿਰੋਧੀਆਂ ਦਾ ਰਾਜ ਵੀ ਆਵੇਗਾ ਅਤੇ ਅਗਰ ਅੱਜ ਅਸੀਂ ਉਨ੍ਹਾਂ ਨਾਲ ਜ਼ਿਆਦਤੀ ਕਰਦੇ ਹਾਂ ਤਾਂ ਕਲ ਉਹ ਸਾਡੇ ਨਾਲ ਕਰਨਗੇ। ਬਦਲਾ ਹਰ ਕੋਈ ਲੈ ਸਕਦਾ ਹੈ ਅਤੇ ਇਸ ਕਰਕੇ ਬਦਲੇ ਤੋਂ ਡਰਦਿਆਂ, ਕੋਈ ਵੀ ਕਿਸੇ ਦੀ ਪਕੜਾਪਕੜਾਈ ਨਹੀਂ ਕਰਦਾ। ਆਪਣਾ ਸਮਾਂ ਕਢਦਾ ਹੈ ਅਤੇ ਫ਼ਿਰ ਆਪਣੀ ਵਾਰੀ ਦੀ ਉਡੀਕ ਕਰਦਾ ਹੈ। ਇਹ ਗ਼ਰੀਬ ਗ਼ਰੀਬ ਹੀ ਰਹਿਣਗੇ ਕਿਉਂਕਿ ਇੰਨ੍ਹਾਂ ਨੂੰ ਅਮੀਰ ਬਨਾਉਣ ਜਾਂ ਆਪਣੇ ਪੈਰਾਂ ਉਤੇ ਖੜਾ ਕਰਨ ਬਾਰੇ ਹਾਲਾਂ ਸੋਚ ਹੀ ਪੈਦਾ ਨਹੀਂ ਹੋਈ ਅਤੇ ਐਸਾ ਕਦੀ ਹੋਣਾ ਵੀ ਨਹੀਂ। ਗ਼ਰੀਬਾਂ ਨੂੰ ਇਸ ਗਲ ਦੀ ਸਮਝ ਆ ਗਈ ਹੈ। ਦਲੀਪ ਸਿੰਘ ਵਾਸਨ, ਐਡਵੋਕੇਟ